ਪੰਜਾਬੀ – ਮੇਰੀ ਸ਼ਨਾਖਤ, ਮੇਰੀ ਜਾਨ, ਮੇਰੀ ਸ਼ਾਨ!
ਜਿਹੜਾ ਪੰਜਾਬੀ ਬੋਲਦਾ, ਪੜ੍ਹਦਾ, ਲਿਖਦਾ ਹੈ – ਓਹੀ ਅਸਲ ਵਿੱਚ ਪੰਜਾਬ ਦੀ ਸ਼ਾਨ ਹੈ!
ਅਸੀਂ ਕੋਈ ਮੂਰਖ ਗ਼ੁਲਾਮ ਨਹੀਂ, ਅਸੀਂ ਪੰਜਾਬ ਦੇ ਵਾਸੀ ਹਾਂ, ਸਾਡੀ ਆਪਣੀ ਇੱਕ ਸ਼ਨਾਖਤ ਹੈ, ਇੱਕ ਤਰੀਕ, ਇੱਕ ਤਕਰੀਰ।
ਅਸੀਂ ਕੌਣ ਹਾਂ?
ਅੱਲਾਹ ਪਾਕ ਨੇ ਆਪ ਕੁਰਾਨ ਵਿੱਚ ਫਰਮਾਇਆ –
"ਮੈਂ ਤੁਹਾਨੂੰ ਜਾਤ, ਪਾਤ ਵਿੱਚ ਤਾਂ ਤਕਸੀਮ ਕੀਤਾ ਤਾਂਕਿ ਤੁਸੀਂ ਆਪਣੀ ਸ਼ਨਾਖਤ ਕਰ ਸਕੋ।"
ਤੇ ਜੇਕਰ ਮੈਂ ਆਪਣੀ ਹੀ ਸ਼ਨਾਖਤ ਨੂੰ ਨਾ ਮੰਨਾਂ, ਆਪਣੀ ਮਾਂ ਬੋਲੀ ਨੂੰ ਛੱਡ ਦਿਆਂ, ਆਪਣੀ ਧਰਤੀ ਤੋਂ ਪਿਆਰ ਨਾ ਕਰਾਂ –
ਤਾਂ ਮੇਰੀ ਹੋਂਦ ਹੀ ਖਤਮ ਹੋ ਜਾਵੇਗੀ!
ਮੈਂ 5 PHD ਵੀ ਕਰ ਲਵਾ, ਪਰ…
ਜੇ ਮੈਂ ਪੰਜਾਬੀ ਨਹੀਂ ਬੋਲਦੀ, ਜੇ ਮੈਂ ਪੰਜਾਬੀ ਵਿੱਚ ਲਿਖਣ ਤੇ ਮਾਣ ਨਹੀਂ ਕਰਦੀ – ਤਾਂ ਮੇਰੀ ਪੜ੍ਹਾਈ ਵੀ ਬੇਕਾਰ ਹੈ!
ਇਹ ਕੋਈ ਗਵਾਰਾਂ ਦੀ ਜ਼ੁਬਾਨ ਨਹੀਂ, ਇਹ ਉਹ ਭਾਸ਼ਾ ਹੈ ਜੋ ਹਜ਼ਾਰਾਂ ਸਾਲਾਂ ਤਕ ਤਰੀਖ਼ ਦੀ ਗਵਾਹ ਰਹੀ ਹੈ।
ਭੁੱਲੇ ਸ਼ਾਹ, ਵਾਰਿਸ ਸ਼ਾਹ, ਬਾਬਾ ਫ਼ਰੀਦ, ਗੁਰੂ ਨਾਨਕ – ਇਹਨਾਂ ਨੇ ਪੰਜਾਬੀ ਵਿੱਚ ਲਿਖਿਆ ਸੀ, ਕੋਈ ਉਰਦੂ ਜਾਂ ਅੰਗ੍ਰੇਜੀ ਵਿੱਚ ਨਹੀਂ!
ਇਹ ਉਹ ਜ਼ੁਬਾਨ ਹੈ ਜਿਸਨੇ ਦਿਲਾਂ ਨੂੰ ਜੋੜਿਆ, ਇਨਸਾਨ ਨੂੰ ਇਨਸਾਨ ਬਣਾਇਆ!
ਪਰ ਮਾਨਸਿਕ ਪੰਜਾਬੀ ਗ਼ੁਲਾਮੀ ਜ਼ਹਿਨ ਨੇ ਸਾਨੂੰ ਕਿੱਥੇ ਪਹੁੰਚਾਇਆ?
ਅੱਜ 2025 ਵਿੱਚ ਵੀ ਲੋਕ ਪੰਜਾਬੀ ਨੂੰ ਬਦਤਮੀਜ਼, ਬਦਤਹਜ਼ਿਬ ਤੇ ਗਵਾਰਾਂ ਦੀ ਜ਼ੁਬਾਨ ਆਖਦੇ ਹਨ।
ਤੇ ਇਹ ਕਹਿਣ ਵਾਲੇ ਕੋਈ ਹੋਰ ਨਹੀਂ, ਆਪ ਪੰਜਾਬੀ ਹਨ!
ਪਾਕਿਸਤਾਨ ਦੇ ਪੰਜਾਬੀ!
ਜਿਨ੍ਹਾਂ ਨੇ ਉਰਦੂ ਦੀ ਚਾਟ ਲਾ ਲਈ, ਜਿਨ੍ਹਾਂ ਨੂੰ ਲਗਦਾ ਕਿ ਜਿਹੜਾ ਉਰਦੂ ਜਾਂ ਅੰਗਰੇਜ਼ੀ ਬੋਲਦਾ, ਓਹ ਵਧੀਆ ਇਲਮ ਵਾਲਾ ਹੈ।
ਐ ਹਾਲ ਕੀਤਾ ਭਿਆਂ ਨੇ ਪਾਕਿਸਤਾਨ ਦੇ ਪੰਜਾਬ ਦਾ!
ਅਸੀਂ ਗ਼ੁਲਾਮ ਕਿਉਂ ਬਣੇ?
ਅਸੀਂ ਆਪਣੀ ਜ਼ੁਬਾਨ ਨੂੰ ਆਪ ਹੀ ਛੱਡ ਦਿੱਤਾ!
ਜਦ ਗੋਰੇ ਆਏ, ਅਸੀਂ ਅੰਗਰੇਜ਼ੀ ਨੂੰ ਆਪਣਾ ਲਿਆ
ਭਈਏ ਉਰਦੂ ਲਾ ਗੇ, ਅਸੀਂ ਪੰਜਾਬੀ ਨੂੰ ਧੱਕਿਆ ਦਿੱਤਾ । ਅੱਜ ਵੀ ਕੋਈ ਨਿਆਣਾ ਪੰਜਾਬੀ ਬੋਲਦਾ ਤੇ ਪਾਕਿਸਤਾਨੀ ਪੰਜਾਬੀ ਮਾਂ ਚਾਪੈਰ ਮਾਰ ਕੇ ਬੋਲਦੀ ਉਰਦੂ ਬੋਲੋ ।
ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਬੰਦ ਕਰ ਦਿੱਤੀ
ਸਕੂਲਾਂ, ਕਾਲਜਾਂ ਵਿੱਚ ਪੰਜਾਬੀ ਦਫਨ ਹੋ ਗਈ
ਓਹ ਲੋਕ ਜਿੰਨ੍ਹਾਂ ਨੇ ਪੰਜਾਬੀ ਲਿਖੀ, ਉਹ ਪਿੱਛੜੇ ਬਣਾ ਦਿੱਤੇ ਗਏ
ਮਾਨਸਿਕ ਗ਼ੁਲਾਮੀ ਖਤਮ ਕਰੋ!
ਕਿਸੇ ਹੋਰ ਦੀ ਭਾਸ਼ਾ ਬੋਲਣੇ ਵਿੱਚ ਦਿੱਕਤ ਨਹੀਂ, ਪਰ ਉਸ ਨੂੰ ਆਪਣੀ ਮਾਂ ਬੋਲੀ ਤੇ ਤਰਜੀਹ ਦੇਣੀ? ਇਹ ਘੁਲਾਮੀ ਦੀ ਨਿਸ਼ਾਨੀ ਹੈ!
ਜੇਕਰ ਤੁਸੀਂ ਆਪਣੀ ਪਛਾਣ ਨੂੰ ਛੱਡ ਦਿਆਂ, ਤਾਂ ਤੁਹਾਡੀ ਹੋਂਦ ਹੀ ਨਹੀਂ ਰਹਿੰਦੀ!
ਕੈਨੇਡਾ ਦੀ ਤੀਜੀ ਵੱਡੀ ਭਾਸ਼ਾ ਪੰਜਾਬੀ ਕਿਉਂ ਹੈ?
ਕਿਉਂਕਿ ਉਥੇ ਪੰਜਾਬੀਆਂ ਨੇ ਆਪਣੀ ਮਾਂ ਬੋਲੀ ਨੂੰ ਜ਼ਿੰਦਾ ਰੱਖਿਆ!
ਉਹਨੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈ, ਆਪਣੇ ਘਰ, ਆਪਣੇ ਮੰਦਰ, ਆਪਣੇ ਗੁਰਦੁਆਰੇ – ਹਰ ਥਾਂ ਪੰਜਾਬੀ ਨੂੰ ਮਾਣ ਦਿੱਤਾ।
ਤੇ ਤੁਸੀਂ, ਜੋ ਪੰਜਾਬ ਦੀ ਧਰਤੀ 'ਤੇ ਵੱਸਦੇ ਹੋ, ਤੁਸੀਂ ਆਪਣੀ ਮਾਂ ਬੋਲੀ ਨੂੰ ਹੀ ਭੁਲਾਉਂਦੇ ਪਏ ਹੋ?
ਕੰਮ ਦੀ ਗੱਲ – ਜੇਕਰ ਮੈਂ ਆਪਣੀ ਸ਼ਨਾਖਤ ਨੂੰ ਪਿਆਰ ਨਹੀਂ ਕਰਾਂਗਾ, ਤਾਂ ਹੋਰਾਂ ਨਾਲ ਨਫ਼ਰਤ ਕਰਾਂਗੀ!
"ਜੇ ਮੈਂ ਆਪਣੀ ਮਾਂ ਬੋਲੀ, ਆਪਣੀ ਹੋਂਦ, ਆਪਣੀ ਪਛਾਣ, ਆਪਣੀ ਧਰਤੀ, ਆਪਣੀ ਜਾਇਦਾਦ, ਆਪਣੀ ਸੋਚ – ਇਹਨਾਂ ਨਾਲ ਪਿਆਰ ਨਹੀਂ ਕਰਾਂਗਾ – ਤਾਂ ਮੈਂ ਹੋਰ ਲੋਕਾਂ ਨਾਲ ਵੀ ਨਫ਼ਰਤ ਹੀ ਕਰਾਂਗਾ!"
ਕਿਸੇ ਹੋਰ ਨੂੰ ਗਲਤ ਆਖਣ ਨਾਲ ਕੋਈ "ਰੈਸਿਸਟ" ਨਹੀਂ ਬਣ ਜਾਂਦਾ – ਜਦ ਤੱਕ ਤੁਸੀਂ ਆਪਣੀ ਆਪ ਦੀ ਪਛਾਣ ਨਹੀਂ ਮੰਨਦੇ!
ਅੰਤਿਮ ਗੱਲ – ਪੰਜਾਬੀ ਬੋਲੋ, ਪੰਜਾਬੀ ਲਿਖੋ, ਪੰਜਾਬੀ ਪਿਆਰੋ!
"ਮੈਂ ਪੰਜਾਬੀ ਹਾਂ, ਮੈਂ ਆਪਣੀ ਮਾਂ ਬੋਲੀ ਨਾਲ ਪਿਆਰ ਕਰਦਾ ਹਾਂ, ਤੇ ਮੈਨੂੰ ਮੇਰੀ ਮਾ ਧਰਤੀ ਪੰਜਾਬੀ ਨਾਲ ਪਿਆਰ ਹੈ । ਜੇਰਹੀ ਸਨੀ ਅੱਲਾਹ ਦੇ ਹੁਕਮ ਨਾਲ ਰਿਜ਼ਕ ਦੇਂਦੀ ਹੈ ।"
ਜੇ ਅਸੀਂ ਆਪਣੀ ਮਾਂ ਬੋਲੀ ਨੂੰ ਮਾਣ ਦਿਆਂ, ਤਾਂ ਅਸੀਂ ਆਪਣੀ ਆਉ
ਣ ਵਾਲੀ ਪੀੜ੍ਹੀ ਨੂੰ ਵੀ ਬਚਾਈਏਗੇ!
ਪੰਜਾਬੀ – ਮੇਰੀ ਜਾਨ, ਮੇਰੀ ਸ਼ਾਨ!
ਮੇਰੀ ਮਾ ਬੋਲੀ ਪੰਜਾਬੀ । ਮੇਰੀ ਜਾਨ ਪੰਜਾਬ । ਮੇਰੀ ਮਾ ਬੋਲੋ ਪੰਜਾਬੀ । ਮੇਰੀ ਸ਼ਾਨ ਪੰਜਾਬ ।