ਪੰਜਾਬੀ – ਮੇਰੀ ਸ਼ਨਾਖਤ, ਮੇਰੀ ਜਾਨ, ਮੇਰੀ ਸ਼ਾਨ!
ਜਿਹੜਾ ਪੰਜਾਬੀ ਬੋਲਦਾ, ਪੜ੍ਹਦਾ, ਲਿਖਦਾ ਹੈ – ਓਹੀ ਅਸਲ ਵਿੱਚ ਪੰਜਾਬ ਦੀ ਸ਼ਾਨ ਹੈ! ਅਸੀਂ ਕੋਈ ਮੂਰਖ ਗ਼ੁਲਾਮ ਨਹੀਂ, ਅਸੀਂ ਪੰਜਾਬ ਦੇ ਵਾਸੀ ਹਾਂ, ਸਾਡੀ ਆਪਣੀ ਇੱਕ ਸ਼ਨਾਖਤ ਹੈ, ਇੱਕ ਤਰੀਕ, ਇੱਕ ਤਕਰੀਰ। ਅਸੀਂ ਕੌਣ ਹਾਂ? ਅੱਲਾਹ ਪਾਕ ਨੇ ਆਪ ਕੁਰਾਨ ਵਿੱਚ ਫਰਮਾਇਆ – "ਮੈਂ ਤੁਹਾਨੂੰ ਜਾਤ, ਪਾਤ ਵਿੱਚ ਤਾਂ ਤਕਸੀਮ ਕੀਤਾ ਤਾਂਕਿ ਤੁਸੀਂ ਆਪਣੀ ਸ਼ਨਾਖਤ ਕਰ ਸਕੋ।" ਤੇ ਜੇਕਰ ਮੈਂ ਆਪਣੀ ਹੀ ਸ਼ਨਾਖਤ ਨੂੰ ਨਾ ਮੰਨਾਂ, ਆਪਣੀ ਮਾਂ ਬੋਲੀ ਨੂੰ ਛੱਡ ਦਿਆਂ, ਆਪਣੀ ਧਰਤੀ ਤੋਂ ਪਿਆਰ ਨਾ ਕਰਾਂ – ਤਾਂ ਮੇਰੀ ਹੋਂਦ ਹੀ ਖਤਮ ਹੋ ਜਾਵੇਗੀ! ਮੈਂ 5 PHD ਵੀ ਕਰ ਲਵਾ, ਪਰ… ਜੇ ਮੈਂ ਪੰਜਾਬੀ ਨਹੀਂ ਬੋਲਦੀ, ਜੇ ਮੈਂ ਪੰਜਾਬੀ ਵਿੱਚ ਲਿਖਣ ਤੇ ਮਾਣ ਨਹੀਂ ਕਰਦੀ – ਤਾਂ ਮੇਰੀ ਪੜ੍ਹਾਈ ਵੀ ਬੇਕਾਰ ਹੈ! ਇਹ ਕੋਈ ਗਵਾਰਾਂ ਦੀ ਜ਼ੁਬਾਨ ਨਹੀਂ, ਇਹ ਉਹ ਭਾਸ਼ਾ ਹੈ ਜੋ ਹਜ਼ਾਰਾਂ ਸਾਲਾਂ ਤਕ ਤਰੀਖ਼ ਦੀ ਗਵਾਹ ਰਹੀ ਹੈ। ਭੁੱਲੇ ਸ਼ਾਹ, ਵਾਰਿਸ ਸ਼ਾਹ, ਬਾਬਾ ਫ਼ਰੀਦ, ਗੁਰੂ ਨਾਨਕ – ਇਹਨਾਂ ਨੇ ਪੰਜਾਬੀ ਵਿੱਚ ਲਿਖਿਆ ਸੀ, ਕੋਈ ਉਰਦੂ ਜਾਂ ਅੰਗ੍ਰੇਜੀ ਵਿੱਚ ਨਹੀਂ! ਇਹ ਉਹ ਜ਼ੁਬਾਨ ਹੈ ਜਿਸਨੇ ਦਿਲਾਂ ਨੂੰ ਜੋੜਿਆ, ਇਨਸਾਨ ਨੂੰ ਇਨਸਾਨ ਬਣਾਇਆ! ਪਰ ਮਾਨਸਿਕ ਪੰਜਾਬੀ ਗ਼ੁਲਾਮੀ ਜ਼ਹਿਨ ਨੇ ਸਾਨੂੰ ਕਿੱਥੇ ਪਹੁੰਚਾਇਆ? ਅੱਜ 2025 ਵਿੱਚ ਵੀ ਲੋਕ ਪੰਜਾਬੀ ਨੂੰ ਬਦਤਮੀਜ਼, ਬਦਤਹਜ਼ਿਬ ਤੇ ਗਵਾਰਾਂ ਦੀ ਜ਼ੁਬਾਨ ਆਖਦੇ ਹਨ। ਤੇ ਇਹ ਕਹਿਣ ਵਾਲੇ ਕੋਈ ਹੋਰ ਨਹੀਂ, ਆਪ ਪੰਜਾਬੀ ਹਨ! ਪਾਕਿਸ...